



ਭਵਾਨੀਗੜ੍ਹ 18 ਮਈ (ਮਨਦੀਪ ਅੱਤਰੀ):-
ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਰਾਮਪੁਰਾ ਵਿਖੇ ਬਾਬਾ ਹਰੀ ਦਾਸ ਜੀ ਦੀ ਸਮਾਧ ‘ਤੇ ਸਿਧਾਂਤ ਸਾਗਰ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਾਰੋਂ ਵਾਲੇ ਬਾਬਾ ਚੰਦਰਮੁਨੀ ਜੀ ਨੇ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ।ਭੋਗ ਉਪਰੰਤ ਮੇਵਾ ਸਿੰਘ ਅਤੇ ਪ੍ਰੀਤ ਸਿੰਘ ਦੇ ਢਾਡੀ ਜਥੇ ਵੱਲੋਂ ਵਾਰਾਂ ਗਾ ਕੇ ਗੁਰੂ ਜੀ ਦੀ ਮਹਿਮਾ ਕੀਤੀ ਗਈ।
ਇਸ ਦੌਰਾਨ 3 ਦਿਨ ਗੁਰੂ ਦਾ ਲੰਗਰ ਅਤੁੱਟ ਵਰਤਿਆ।ਇਸ ਮੌਕੇ ਆਪ ਆਗੂ ਤਰਲੋਕ ਸਿੰਘ, ਅਮਨਦੀਪ ਸਿੰਘ ਕਾਲਾ ਸਰਪੰਚ, ਗੁਰਪ੍ਰੀਤ ਸਿੰਘ ਫੱਗੂਵਾਲਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ, ਮੁੱਖ ਸੇਵਾਦਾਰ ਤਲਵੀਰ ਸਿੰਘ, ਹਰਦੇਵ ਸਿੰਘ ਨੰਬਰਦਾਰ, ਮਨਜੀਤ ਸਿੰਘ,ਪੁਸ਼ਪਿੰਦਰ ਸਿੰਘ ਛਿੰਦੀ, ਮਨਦੀਪ ਅੱਤਰੀ, ਖੁਸ਼ਵੀਰ ਤੂਰ,ਰਾਜੂ ਮੈਂਬਰ, ਗੁਰਦਰਸ਼ਨ ਸਿੰਘ, ਸੁਖਦਰਸ਼ਨ ਸਿੰਘ, ਜਸਪਾਲ ਸਿੰਘ,ਛੱਜੂ ਸਿੰਘ, ਅਮਨਦੀਪ ਅੱਤਰੀ,ਮਨਿੰਦਰ ਸਿੰਘ,ਜੋਬਨ ਪ੍ਰੀਤ ਸਿੰਘ,ਗੈਵਿਨ,ਜੱਸੂ,ਸੁੱਖਾ ਆਦਿ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।